TOC

This article is currently in the process of being translated into Punjabi (~99% done).

Getting started:

Introduction

ਸੀ-ਸਾਰਪ ਦੇ ਇਸ ਟੂਟੋਰੀਅਲ ਵਿੱਚ ਆਪ ਜੀ ਦਾ ਸਵਾਗਤ ਹੈ, ਡਾਟ ਨੈਟ ਫਰੇਮਵਰਕ (ਬਣਤਰ) ਦੀ ਸੁਰੂਆਤ ਨਾਲ ਮਾਈਕਰੋਸੋਫਟ ਨੇ ਇੱਕ ਨਵੀਂ ਕੰਪਿਊਟਰ ਭਾਸਾ ਸੀ# (ਸੀ-ਸਾਰਪ ਉਚਾਰਨ ਵਿੱਚ) ਸਾਮਿਲ ਕੀਤੀ, ਸੀ-ਸਾਰਪ ਇੱਕ ਸਧਾਰਨ ਆਧੁਨਿਕ ਆਮ ਮਕਸਦ ਵਾਲੀ, ਚੀਜਾਂ ਤੇ ਅਧਾਰਤ, ਪ੍ਰੋਗਰਾਮਿੰਗ(ਅਨੂਪ੍ਰਯੋਗਿਕ) ਭਾਸਾ ਹੈ।ਇਸ ਦੀਆਂ ਮੁੱਖ ਧਾਰਨਾਵਾਂ ਕਈ ਹੋਰ ਭਾਸਾਵਾਂ ਤੋਂ ਲਈਆਂ ਗਈਆਂ ਹਨ।ਜਿਹਨਾਂ ਵਿੱਚ ਜਾਵਾ ਮੁੱਖ ਹੈ।

ਸੀ-ਸਾਰਪ ਸੈਧਾਂਤਿਕ ਰੂਪ ਵਿੱਚ ਇੱਕ ਮਸੀਨੀ ਕੋਡ ਵਿੱਚ ਪਰਵਰਤੀਤ ਕੀਤੀ ਜਾ ਸਕਦੀ ਹੈ, ਪਰ ਅਸਲ ਜਿੰਦਗੀ ਵਿੱਚ ਇਸ ਦੀ ਵਰਤੋਂ ਹਮੇਸਾ ਡਾਟ ਨੈਟ ਬਣਤਰ ਦੇ ਨਾਲ ਹੀ ਕੀਤੀ ਜਾਂਦੀ ਹੈ। ਇਸ ਲਈ ਸੀ-ਸਾਰਪ ਵਿੱਚ ਲਿਖਿਆਂ ਐਪਲੀਕੇਸਨ (ਕਾਰਜ) ਦੇ ਲਈ ਡਾਟ ਨੈਟ ਬਣਤਰ ਉਸ ਕੰਪਿਉਟਰ ਤੇ ਇੰਸਟਾਲ ਹੋਣਾ ਜਰੂਰੀ ਹੈ ਜਿੱਥੇ ਕਾਰਜ ਚਲਾਣੇ ਹਨ।ਹਾਲਾਂ ਕਿ ਡਾਟ ਨੈਟ ਬਣਤਰ ਨਾਲ ਕਈ ਹੋਰ ਭਾਸਾਵਾਂ ਦੀ ਵਰਤੋਂ ਵੀ ਕਰ ਸਕਦੇ ਹਨ।ਪਰ ਸੀ-ਸਾਰਪ ਨੂੰ ਕਈ ਬਾਰ ਡਾਟ ਨੈਟ ਭਾਸਾ ਵੀ ਕਿਹਾ ਜਾਂਦਾ ਹੈ। ਸ਼ਾਇਦ ਇਸ ਲਈ ਕਿ ਇਹ ਬਣਤਰ ਦੇ ਨਾਲ ਤਿਆਰ ਕੀਤੀ ਗਈ ਹੈ।

ਸੀ-ਸਾਰਪ ਇਕ ਚੀਜਾਂ ਤੇ ਅਧਾਰਤ ਭਾਸਾ ਹੈ ਅਤੇ ਇਹ ਗਲੋਬਲ ਵੈਰਿਅੇਵਲਸ (ਦੁਨਿਆਵੀ ਤੱਤ) ਜਾਂ ਕੰਮ ਦੀ ਵਰਤੋਂ ਨਹੀ ਕਰਦੀ ਇਸ ਵਿੱਚ ਸਭ ਕੁਝ ਕਲਾਸਾ ਤੇ ਅਧਾਰਿਤ ਹੈ।ਸਧਾਰਨ ਤੱਤ ਵੀ, ਜਿਵੇ ਅੰਕ ਅਤੇ ਸਤਰ ਵੀ ਸਿਸਟਮ.ਵਸਤੂ ਕਲਾਸ ਵਿੱਚੋਂ ਲਏ ਗਏ ਹਨ।

ਆਉਣ ਵਾਲੇ ਅਗਲੇ ਅਧਿਆਇ ਵਿੱਚ ਤੂਹਾਨੂੰ ਸੀ-ਸਾਰਪ ਦੇ ਸਭ ਤੋਂ ਵੱਧ ਮੁੱਖ ਵਿਸਾਆਂ ਬਾਰੇ ਜਾਣੂ ਕਾਰਵਾਇਆ ਜਾਵੇਗਾ।